ਪੰਜਾਬ : ਮੁੱਖ ਮੰਤਰੀ ਦੇ ਐਲਾਨ ਦੇ ਵਿਰੋਧ ਵਿੱਚ Bar Association ਨੇ ਅਦਾਲਤੀ ਕੰਮਕਾਜ  ਠੱਪ ਕਰਨ ਦਾ ਕੀਤਾ ਐਲਾਨ, ਦੇਖੋ ਵੀਡਿਓ

ਪੰਜਾਬ : ਮੁੱਖ ਮੰਤਰੀ ਦੇ ਐਲਾਨ ਦੇ ਵਿਰੋਧ ਵਿੱਚ Bar Association ਨੇ  ਅਦਾਲਤੀ ਕੰਮਕਾਜ  ਠੱਪ ਕਰਨ ਦਾ ਕੀਤਾ ਐਲਾਨ, ਦੇਖੋ ਵੀਡਿਓ

ਹੁਸ਼ਿਆਰਪੁਰ/ਸੌਨੂੰ ਥਾਪਰ : ਗੜ੍ਹਸ਼ੰਕਰ ਸਬ ਡਿਵੀਜ਼ਨ ਨੂੰ ਤੋੜ ਕੇ ਗੜ੍ਹਸ਼ੰਕਰ ਦੇ ਪਿੰਡਾਂ ਨੂੰ ਨਵਾਂਸ਼ਹਿਰ ਜਿਲ੍ਹੇ ਨਾਲ ਜੋੜਨ ਦੇ ਮੁੱਖ ਮੰਤਰੀ ਦੇ ਐਲਾਨ ਦੇ ਵਿਰੋਧ ਵਿੱਚ ਅੱਜ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਨੇ ਐਡਵੋਕੇਟ ਪੰਕਜ ਕਿ੍ਪਾਲ ਪ੍ਧਾਨ ਦੀ ਅਗਵਾਈ ਹੇਠ ਦੂਸਰੇ ਦਿਨ ਵੀ ਹੜਤਾਲ ਕਰ ਕੇ ਅਦਾਲਤੀ ਕੰਮਕਾਜ ਠੱਪ ਕਰਨ ਦਾ ਐਲਾਨ ਕੀਤਾ।

ਐਡਵੋਕੇਟ ਪੰਕਜ ਕਿ੍ਪਾਲ ਨੇ ਅੱਜ ਪੈ੍ਸ ਨਾਲ ਗੱਲ ਕਰਦਿਆਂ ਕਿਹਾ ਕਿ ਗੜ੍ਹਸ਼ੰਕਰ ਸਬ ਡਿਵੀਜ਼ਨ ਦੇ ਪਿੰਡ ਕਿਸੇ ਹੋਰ ਜਿਲ੍ਹੇ ਨਾਲ ਜੋੜਨ ਦੀ ਥਾਂ ਗੜ੍ਹਸ਼ੰਕਰ ਨੂੰ ਹੀ ਜਿਲ੍ਹਾ ਬਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਸਬ ਡਿਵੀਜ਼ਨਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਨਂਵਾਂਸ਼ਹਿਰ ਜਿਸ ਵੇਲੇ ਪੁਲਿਸ ਚੌਂਕੀ ਹੁੰਦਾ ਸੀ,  ਗੜ੍ਹਸ਼ੰਕਰ ਉਸ ਵੇਲੇ ਵੀ ਸਬ ਡਿਵੀਜ਼ਨ ਹੁੰਦੀ ਸੀ| ਉਨ੍ਹਾਂ ਕਿਹਾ ਕਿ ਕਿਹਾ ਕਿ ਗੜ੍ਹਸ਼ੰਕਰ ਸਬ ਡਿਵੀਜ਼ਨ ਦੇ ਨਾਲ ਸ਼ੁਰੂ ਤੋਂ ਧੱਕਾ ਹੁੰਦਾ ਰਿਹਾ ਹੈ ਅਤੇ ਪਹਿਲਾਂ ਗੜ੍ਹਸ਼ੰਕਰ ਸਬ ਡਿਵੀਜਨ ਵਿੱਚੋਂ ਬਲਾਚੌਰ ਨੂੰ ਤੋੜ ਕੇ ਨਂਵਾਂਸ਼ਹਿਰ ਨਾਲ ਰਲਾ ਕੇ ਨਂਵਾਂਸ਼ਹਿਰ ਨੂੰ ਜਿਲਾ ਬਣਾ ਦਿੱਤਾ ਗਿਆ, ਜਦ ਕਿ ਜਿਲ੍ਹਾ ਬਨਣ ਦਾ ਹੱਕ ਗੜ੍ਹਸ਼ੰਕਰ ਦਾ ਸੀ।

ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਸਬ ਡਿਵੀਜ਼ਨ ਦੇ ਪਿੰਡਾਂ ਨੂੰ ਨਂਵਾਂਸ਼ਹਿਰ ਨਾਲ ਜੋੜਨ ਨਾਲ ਲੋਕਾਂ ਨੂੰ ਬੈਕਵਰਡ ਏਰੀਏ ਦੀ ਮਿਲ ਰਹੀ ਸੁਹੂਲਤ ਵੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੋਕਾਂ ਨੂੰ ਆਪਨੇ ਡਾਕੂਮੈਂਟਾਂ ਵਿੱਚ ਵੀ ਤਬਦੀਲੀ ਕਰਵਾਉਣ ਲਈ ਧੱਕੇ ਖਾਣੇ ਪੈਣਗੇ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਨੂੰ ਤੋੜਨ ਦੀ ਕਿਸੇ ਵੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮੁੱਖ ਮੰਤਰੀ, ਡਿਪਟੀ ਸਪੀਕਰ, ਮਾਲ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੂੰ ਵੀ ਮਿਲਿਆ ਜਾਵੇਗਾ।