ਪੰਜਾਬ : ਇਸ ਇਲਾਕੇ 'ਚ ਚੱਲੀਆਂ ਤਾਬੜਤੋੜ ਗੋਲੀਆਂ, ਦੇਖੋਂ ਵੀਡਿਓ

ਪੰਜਾਬ : ਇਸ ਇਲਾਕੇ 'ਚ ਚੱਲੀਆਂ ਤਾਬੜਤੋੜ ਗੋਲੀਆਂ, ਦੇਖੋਂ ਵੀਡਿਓ

ਬਟਾਲਾ: ਜਿਲੇ ਦੇ ਅਧੀਨ ਆਉਂਦੇ ਪਿੰਡ ਚੰਦੂ ਮਾਝਾ ਤੋਂ ਵੱਡੀ ਖਬਰ ਸਾਮਣੇ ਆਈ ਹੈ। ਜਿੱਥੇ ਕੁਝ ਨੌਜਵਾਨਾਂ ਵਲੋਂ ਨਾਨਕ ਸਿੰਘ ਦੇ ਘਰ ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਜਿਸਦੇ ਨਾਲ ਨਾਨਕ ਸਿੰਘ ਜਖਮੀ ਹੋ ਗਿਆ। ਉਸਨੂੰ ਇਲਾਜ ਲਈ ਬਟਾਲਾ ਤੋਂ ਅਮ੍ਰਿਤਸਰ ਰੈਫਰ ਕੀਤਾ ਗਿਆ ਹੈ। ਮੌਕੇ ਤੇ ਪੁਹੰਚ ਕੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੇ ਫਾਇਰ ਕੀਤੇ ਗਏ ਹਨ। ਜਾਣਕਾਰੀ ਦਿੰਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਕ ਵਰਨਾ ਕਾਰ ਅਤੇ ਮੋਪਡ ਉੱਤੇ ਕੁਝ ਨੌਜਵਾਨ ਆਏ ਸਨ।

ਉਹ ਨਾਨਕ ਸਿੰਘ ਦੇ ਘਰ ਉੱਤੇ ਤਾਬੜਤੋੜ ਗੋਲੀਆਂ ਚਲਾਕੇ ਫਰਾਰ ਹੋ ਗਏ। ਇਸ ਦੋਰਾਨ ਨਾਨਕ ਸਿੰਘ ਜਖਮੀ ਹੋ ਗਿਆ ਅਤੇ ਜਵਾਬੀ ਨਾਨਕ ਸਿੰਘ ਵਲੋਂ ਵੀ ਆਪਣੇ ਘਰ ਦੀ ਛੱਤ ਤੋਂ ਇੱਟਾਂ ਚਲਾਈਆਂ। ਮੌਕੇ ਤੇ ਪੁਹੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਨਾਨਕ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਹੈ। ਨਾਨਕ ਸਿੰਘ ਉਤੇ ਵੀ ਪਹਿਲਾ 10 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ।