ਪੰਜਾਬ : ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਦੇਖੋ ਵੀਡਿਓ

ਪੰਜਾਬ : ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਘਰ ਦੇ ਬਾਹਰ ਚੱਲੀਆਂ ਗੋਲੀਆਂ, ਦੇਖੋ ਵੀਡਿਓ

ਫਿਰੋਜ਼ਪੁਰ: ਜ਼ਿਲਾ ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੇ ਇੱਕ ਘਰ ਦੇ ਬਾਹਰ ਹੋਏ ਹਵਾਈ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਈਆ ਹੈ।  ਕੁੱਲਗੜੀ ਥਾਣਾ ਦੀ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੀੜਤ ਪਰਿਵਾਰ ਦਾ ਘਰ ਆਪ ਵਿਧਾਇਕ ਦੇ ਘਰ ਦੇ ਲਾਗੇ ਹੈ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਉਹ ਆਪਣੇ ਘਰ ਵਿਚ ਰੋਟੀ ਖਾ ਰਹੇ ਸੀ ਤਾਂ ਉਸਦੀ ਘਰਵਾਲੀ ਨੇ ਦੱਸਿਆ ਕਿ ਬਾਹਰ ਗਲੀ ਵਿਚ ਕੋਈ ਹਥਿਆਰਾਂ ਨਾਲ ਫਾਇਰ ਕਰ ਰਿਹਾ ਹੈ, ਮੀਂਹ ਪੈਣ ਕਾਰਨ ਬਿਜਲੀ ਗਰਜਦੀ ਹੋਣ ਕਰਕੇ ਕਿਸੇ ਨੇ ਗੱਲ ਕੋਈ ਧਿਆਨ ਵਿਚ ਨਹੀਂ ਦਿੱਤਾ ਤੇ ਫੇਰ ਕਰੀਬ 10.30 ਵਜੇ ਪੀੜਤ ਪਰਿਵਾਰ ਦੇ ਮੋਬਾਇਲ ਤੇ  ਵਿਦੇਸ਼ੀ ਨੰਬਰ ਤੋਂ ਕਾਲ ਆਈ ਤੇ ਫੋਨ ਕਰਨ ਵਾਲੇ ਵਿਅਕਤੀ ਨੇ ਪੀੜਤ ਪਰਿਵਾਰ ਨੂੰ ਕਿਹਾ ਕਿ ਉਨਾਂ ਨੇ ਗੇਟ ਉਪਰ ਗੋਲੀਆਂ ਮਾਰੀਆਂ ਹਨ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਫ਼ੋਨ ਕੱਟ ਦਿੱਤਾ। ਪਰਿਵਾਰ ਨੇ ਜਾ ਕੇ ਦੇਖਿਆ ਗੇਟ ਦੇ ਫਾਇਰ ਵੱਜੇ ਹੋਏ ਸਨ। ਪਰਿਵਾਰ ਨੇ ਦੱਸਿਆ ਕਿ ਉਨਾਂ ਦੀ ਦੁਸ਼ਮਣੀ ਗੁਆਂਢੀਆਂ ਨਾਲ ਹੈ, ਗੁਆਂਢੀਆਂ ਵੱਲੋਂ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਸਾਨੂੰ ਇਨਸਾਫ ਦਿੱਤਾ ਜਾਵੇ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਅਗਲੇਰੀ ਕਾਰਵਾਈ ਜਾਰੀ ਹੈ।