ਪੰਜਾਬ : ਸਰਕਾਰ ਅਤੇ ਡੈਮ ਪ੍ਰਸ਼ਾਸ਼ਨ ਦੇ ਖਿਲਾਫ ਲਗਾਤਾਰ 37ਵੇਂ ਦਿਨ ਭੁੱਖ ਹੜਤਾਲ ਜਾਰੀ, ਦੇਖੋ ਵੀਡਿਓ

ਪੰਜਾਬ : ਸਰਕਾਰ ਅਤੇ ਡੈਮ ਪ੍ਰਸ਼ਾਸ਼ਨ ਦੇ ਖਿਲਾਫ ਲਗਾਤਾਰ 37ਵੇਂ ਦਿਨ ਭੁੱਖ ਹੜਤਾਲ ਜਾਰੀ, ਦੇਖੋ ਵੀਡਿਓ

ਪਠਾਨਕੋਟ/ਅਨਮੋਲ: ਬੈਰਾਜ ਔਸ਼ਦੀ ਪਰਿਵਾਰ ਜਿਨ੍ਹਾਂ ਦੀਆਂ ਜ਼ਮੀਨਾਂ ਡੈਮ ਬਣਨ ਸਮੇ ਐਕਵਾਇਰ ਕੀਤੀਆਂ ਗਈਆਂ ਸੀ ਜਿਸਦੇ ਬਦਲੇ ਸਾਰੇ ਕਾਗਜ਼ ਪੱਤਰ ਚੈਕ ਕਰਨ ਅਤੇ ਹਰ ਤਰਾਂ ਦੀਆਂ ਇੰਕਵਾਏਰੀਆਂ ਕਰਨ ਤੋਂ ਬਾਅਦ ਬੈਰਾਜ ਔਸ਼ਦੀ 227 ਲੋਕਾਂ ਨੂੰ ਨੌਕਰੀਆਂ ਦਿਤੀਆਂ ਗਈਆਂ ਸੀ, ਮਗਰ 10 ਸਾਲ ਨੌਕਰੀਆਂ ਕਰਨ ਤੋਂ ਬਾਅਦ ਬਿਨਾ ਵਜਾਹ 32 ਬੈਰਾਜ ਔਸ਼ਦੀਆਂ ਨੂੰ ਨੌਕਰੀਆਂ ਤੋਂ ਕਢ ਦਿਤਾ ਗਿਆ। ਜਿਸਦੇ ਚਲਦੇ ਜਿਥੇ ਇਨਾ ਵਲੋਂ ਲਗਾਤਾਰ ਪੰਜਾਬ ਸਰਕਾਰ ਅਤੇ ਡੈਮ ਪ੍ਰਸ਼ਾਸ਼ਨ ਦੇ ਖਿਲਾਫ  ਭੁੱਖ ਹੜਤਾਲ 37ਵੇ ਦਿਨ ਲਗਾਤਾਰ ਜਾਰੀ ਕੀਤੀ ਗਈ ਹੈ। ਮਗਰ ਕਿਸੇ ਅਧਿਕਾਰੀ ਵਲੋਂ ਇਨਾ ਨਾਲ ਨਾ ਤਾਂ ਮੁਲਾਕਾਤ ਕੀਤੀ ਅਤੇ ਨਾ ਹੀ ਇਨਾ ਦਾ ਹਾਲ-ਚਾਲ ਜਾਣਿਆ ਗਿਆ।

ਜਿਸਦੇ ਚਲਦੇ ਅੱਜ ਬੈਰਾਜ ਔਸ਼ਦੀਆਂ ਵਲੋਂ ਅਤੇ ਕਿਸਾਨ ਜਥੇਬੰਦਿਆਂ ਵਲੋਂ ਮਲਕਪੁਰ ਡਿਪਟੀ ਕਮਿਸ਼ਨਰ ਦਫਤਰ ਬਾਹਰ ਜਿਥੇ ਧਰਨਾ ਦਿੱਤਾ ਜਾ ਰਿਹਾ ਓਥੇ ਹੀ ਡੈਮ ਦੇ ਚੀਫ ਸ਼ੇਰ ਸਿੰਘ ਦਾ ਅਤੇ ਡੈਮ ਦੇ ਐਸ.ਸੀ. ਜਗਦੀਸ਼ ਰਾਜ ਦਾ ਪੁਤਲਾ ਸਾੜਿਆ ਅਤੇ ਰਜ ਕੇ ਸਰਕਾਰਾਂ ਖਿਲਾਫ ਪੜਾਸ ਕਢੀ ਗਈ। ਇਨ੍ਹਾਂ ਇਹ ਮੰਗ ਵੀ ਕੀਤੀ ਜਿਹੜੇ ਬੈਰਾਜ ਔਸ਼ਦੀ 32 ਲੋਕ ਕਢੇ ਗਏ ਹਨ ਇਸ ਦੀ ਇੰਕਵਾਏਰੀ ਕਿਸੇ ਰਿਟਾਇਰ ਜੱਜ ਕੋਲੋ ਕਾਰਵਾਈ ਜਾਵੇ ਤਾਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।