ਪੰਜਾਬ : ਗਰੀਬਾਂ ਨੂੰ ਇੱਕ ਸਾਲ ਬਾਅਦ ਮਿਲੀ ਸੁਸਰੀ ਲੱਗੀ ਕਣਕ, ਮੱਚੀ ਹਾਹਾਕਾਰ, ਦੇਖੋ ਵੀਡਿਓ

ਪੰਜਾਬ : ਗਰੀਬਾਂ ਨੂੰ ਇੱਕ ਸਾਲ ਬਾਅਦ ਮਿਲੀ ਸੁਸਰੀ ਲੱਗੀ ਕਣਕ, ਮੱਚੀ ਹਾਹਾਕਾਰ, ਦੇਖੋ ਵੀਡਿਓ

ਲੋਕਾਂ ਵਿੱਚ ਪਾਇਆ ਜਾ ਰਿਹਾ ਰੋਸ 

ਫਿਰੋਜ਼ਪੁਰ : ਸੂਬੇ ਅੰਦਰ ਗਰੀਬ ਲੋਕਾਂ ਨੂੰ ਮਿਲਣ ਵਾਲੀ ਕਣਕ ਨੂੰ ਲੈ ਕੇ ਪੰਜਾਬ ਵਿੱਚ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਭਰ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਗਰੀਬਾਂ ਨੂੰ ਕਣਕ ਨਹੀਂ ਮਿਲ ਰਹੀ ਅਗਰ ਮਿਲ ਰਹੀ ਹੈ ਤਾਂ ਉਹ ਵੀ ਖਰਾਬ ।  ਇਸੇ ਤਰ੍ਹਾਂ ਦਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪੂਰੇ ਇੱਕ ਸਾਲ ਬਾਅਦ ਡੀਪੂ ਤੋਂ ਕਣਕ ਮਿਲੀ ਹੈ। ਜੋ ਖਰਾਬ ਹੈ। ਸਾਰੀ ਦੀ ਸਾਰੀ ਕਣਕ ਨੂੰ ਸੁਸਰੀ ਲੱਗੀ ਹੋਈ ਹੈ। ਜਿਸਨੂੰ ਪਸ਼ੂ ਵੀ ਮੂੰਹ ਨਹੀਂ ਲਗਾਉਣਗੇ। 

ਉਨ੍ਹਾਂ ਕਿਹਾ ਪੰਜਾਬ ਸਰਕਾਰ ਗਰੀਬਾਂ ਨੂੰ ਅਜਿਹੀ ਕਣਕ ਵੰਡ ਕੇ ਗਰੀਬਾਂ ਨਾਲ ਕੋਝਾ ਮਜਾਕ ਕਰ ਰਹੀ ਹੈ। ਉਨ੍ਹਾਂ ਕਿਹਾ ਅਗਰ ਸਰਕਾਰ ਨੇ ਗਰੀਬਾਂ ਨੂੰ ਕੋਈ ਸਹੂਲਤ ਦੇਣੀ ਹੈ। ਤਾਂ ਉਹ ਪੂਰੀ ਦਵੇ ਅਗਰ ਗਰੀਬਾਂ ਨੂੰ ਖਾਣ ਲਈ ਕਣਕ ਦੇਣੀ ਹੈ। ਤਾਂ ਉਹ ਸਾਫ ਦਵੇ ਨਹੀਂ ਸਰਕਾਰ ਇਹ ਸਕੀਮ ਬੰਦ ਕਰ ਦਵੇ।