ਪੰਜਾਬ: ਤੇਂਦੂਆ ਦਿਖਣ ਤੋਂ ਬਾਅਦ ਲੋਕਾਂ ਨੇ ਲਾਇਆ ਠੀਕਰੀ ਪਹਿਰਾ, ਦੇਖੋ ਵੀਡੀਓ

ਪੰਜਾਬ: ਤੇਂਦੂਆ ਦਿਖਣ ਤੋਂ ਬਾਅਦ ਲੋਕਾਂ ਨੇ ਲਾਇਆ ਠੀਕਰੀ ਪਹਿਰਾ, ਦੇਖੋ ਵੀਡੀਓ

ਲੁਧਿਆਣਾ: ਪੱਖੋਵਾਲ ਰੋਡ 'ਤੇ ਸਥਿਤ ਹਾਈ ਪ੍ਰੋਫਾਈਲ ਰੈਜ਼ੀਡੈਂਸੀ 'ਚ ਤੇਂਦੂਆ ਨਜ਼ਰ ਆਉਣ ਤੋਂ ਬਾਅਦ ਆਸ-ਪਾਸ ਦੇ ਇਲਾਕਿਆਂ 'ਚ ਦਹਿਸ਼ਤ ਦਾ ਮਾਹੌਲ ਹੈ।  ਲੋਕ ਆਪਣੇ ਘਰਾਂ ਦੇ ਬਾਹਰ ਲਾਠੀਆਂ ਨਾਲ ਪਹਿਰਾ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਤੇਂਦੂਏ ਨੂੰ ਫੜਨ ਲਈ ਵਨ ਵਿਭਾਗ ਵੱਲੋਂ ਪਿੰਜਰਾ ਲਗਾਇਆ ਗਿਆ ਹੈ।  ਇਸ ਦੇ ਨਾਲ ਹੀ ਆਸਪਾਸ ਦੇ ਇਲਾਕੇ ਦੇ ਲੋਕਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।

ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਨਾਲ ਹੀ ਇਹ ਹਾਈ ਪ੍ਰੋਫਾਈਲ ਕਲੋਨੀ ਲਗਦੀ ਹੈ।  ਪੁਲਿਸ ਅੱਜ ਉਨ੍ਹਾਂ ਦੇ ਇਲਾਕੇ ਵਿੱਚ ਆਈ ਸੀ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।  ਪਰ ਲੋਕਾਂ ਵਿੱਚ ਭਾਰੀ ਚਿੰਤਾ ਅਤੇ ਡਰ ਦਾ ਮਾਹੌਲ ਹੈ, ਜਿਸ ਕਾਰਨ ਲੋਕ ਨੇ  ਠੀਕਰੀ ਪਹਿਰਾ ਲਗਾਇਆ ਹੈ।