ਹੁਸ਼ਿਆਰਪਰ : ਬਜਰੰਗ ਦਲ ਹਿੰਦੁਸਤਾਨ ਦੇ ਪ੍ਰਧਾਨ ਜੇ.ਕੇ. ਚਾਗਰਾ ਵੱਲੋਂ ਅੱਡਾ ਚੱਬੇਵਾਲ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜੇ.ਕੇ. ਨੇ ਪਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਸੁਧੀਰ ਸੁਰੀ ਨੂੰ ਸ਼ਹੀਦ ਹੋਏ 5 ਮਹੀਨੇ ਤੋਂ ਜਿਆਦਾ ਵਕਤ ਹੋ ਚੁਕਾ ਹੈ, ਪਰ ਪੰਜਾਬ ਸਰਕਾਰ ਵਲੋਂ ਜੋ ਵਾਅਦੇ ਹਿੰਦੂਆਂ ਨਾਲ ਕੀਤੇ ਗਏ ਉਹ ਹਾਲੇ ਤਕ ਓਹਨਾ ਵਿੱਚੋ ਇਕ ਵੀ ਪੂਰਾ ਨਹੀਂ ਕੀਤਾ ਗਿਆ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਰੀ ਦੀ ਮੋਤ ਦੀ ਜਾਂਚ ਸੀਬੀਆਈ ਤੋਂ ਕਰਾਉਣ ਬਾਰੇ ਕਿਹਾ ਗਿਆ ਸੀ ਤੇ ਦੂਜੀ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਵੀ ਹਾਲੇ ਤਕ ਨਹੀਂ ਦਿੱਤਾ ਗਿਆ। ਓਨਾ ਕਿਹਾ ਕਿ ਪੰਜਾਬ ਸਰਕਾਰ ਹਿੰਦੂਆਂ ਦਾ ਰੱਖਿਆ ਕਰਨ ਵਿਚ ਨਾਕਾਮ ਹੋਈ ਹੈ, ਜਿਸ ਦੇ ਵਿਰੋਧ ਵਿਚ ਅੱਜ ਅੱਡਾ ਚੱਬੇਵਾਲ ਵਿਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। ਓਨਾ ਕਿਹਾ ਕਿ ਜੇਕਰ ਸਰਕਾਰ ਨੇ ਹਾਲੇ ਵੀ ਕੋਈ ਕਦਮ ਨੇ ਚੁੱਕਿਆ ਤਾਂ ਆਉਣ ਵਾਲੇ ਸਮੇਂ ਵਿਚ ਇਹ ਪ੍ਰਦਰਸ਼ਨ ਪੂਰੇ ਪੰਜਾਬ ਵਿਚ ਕਿਤੇ ਜਾਣਗੇ।