ਪੰਜਾਬ : ਫੌਜ਼ ਵਿੱਚ ਤੈਨਾਤ ਨੌਜੁਆਨ ਨੇ ਸਟਾਕ ਕਾਂਗੜੀ ਪਰਬਤ 'ਤੇ ਲਹਿਰਾਇਆ ਤਿਰੰਗਾ

ਪੰਜਾਬ : ਫੌਜ਼ ਵਿੱਚ ਤੈਨਾਤ ਨੌਜੁਆਨ ਨੇ ਸਟਾਕ ਕਾਂਗੜੀ ਪਰਬਤ 'ਤੇ ਲਹਿਰਾਇਆ ਤਿਰੰਗਾ

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਚੰਗਰ ਇਲਾਕੇ ਦੇ ਪਿੰਡ ਲਖੇੜ ਦੇ ਜੰਮਪਲ ਅਤੇ ਭਾਰਤੀ ਫੌਜ਼ ਦੀ 26 ਪੰਜਾਬ ਬਟਾਲੀਅਨ ਵਿੱਚ ਬਤੌਰ ਹੋਲਦਾਰ ਤੈਨਾਤ 36 ਸਾਲਾ ਨੌਜੁਆਨ ਚੌਧਰੀ ਮੋਹਨ ਲਾਲ ਨੇ 6153 ਮੀਟਰ ਉਚਾਈ ਵਾਲੇ  ਲੇਹ ਲਦਾਖ ਵਿੱਚ ਸਥਿਤ ਸਟਾਕ ਕਾਂਗੜੀ ਪਰਬਤ ਵਿਖੇ ਚਾਰ ਦਿਨਾਂ ਵਿੱਚ ਤਿਰੰਗਾ ਝੰਡਾ ਲਹਿਰਾ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਉਹ ਚੌਧਰੀ ਸਵੀਟਸ ਦੇ ਮਾਲਕ ਚੌਧਰੀ ਪਹੂ ਲਾਲ ਅਤੇ ਰਾਮ ਪ੍ਰਕਾਸ਼ ਦੇ ਛੋਟੇ ਭਰਾ ਅਤੇ ਪਿੰਡ ਲਖੇੜ ਦੇ ਸਾਬਕਾ ਸਰਪੰਚ ਚੌਧਰੀ ਬਚਨਾ ਰਾਮ ਦੇ ਸਪੁੱਤਰ ਹਨ ਅਤੇ ਭਾਰਤੀ ਫੌਜ਼ ਵਿੱਚ ਸੈਂਡ ਗਲੇਸ਼ੀਅਰ ਜੰਮੂ ਕਸ਼ਮੀਰ ਵਿਖੇ ਤੈਨਾਤ ਹਨ।
 
ਉਹ ਇਸ ਤੋਂ ਪਹਿਲਾਂ 2015 ਵਿੱਚ ਮਚੋਈ, 2016 ਵਿੱਚ ਜ਼ੋਗਿੰਨ 3 ਪਰਬਤ, 2017 ਵਿੱਚ ਮੋਮੋਸਟਾਂਗ ਕਾਂਗੜੀ, ਵਰਜਨ ਪੀਕ, ਸਟਾਕ ਕਾਂਗੜੀ,  2018 ਵਿੱਚ ਭਾਗੀਰਥੀ 2, ਕਾਮੇਟ, ਬਨੋਤੀ, ਕੋਟ, ਥਾਰ ਕੋਟ, ਟੈਂਟਪੀਕ, ਅਤੇ ਫਿਰ ਚਮੋਲੀ ਉਤਰਾਖੰਡ ਵਿੱਚ ਸਥਿਤ ਕਾਮੇਟ ਪਰਬਤ ਸਮੇਤ 12 ਚੋਟੀਆਂ ਫਤਿਹ ਕਰ ਚੁੱਕੇ ਹਨ।

ਸਟਾਕ ਕਾਂਗੜੀ ਪਰਬਤ ਵਿਖੇ ਝੰਡਾ ਲਹਿਰਾਉਣ ਸਮੇਂ 20 ਮੈਂਬਰੀ ਟੀਮ ਵਿੱਚ ਉਹ ਪੰਜਾਬ ਦੇ ਇਕੱਲੇ ਨੌਜੁਆਨ ਸਨ, ਜਿਨ੍ਹਾਂ ਨਾਲ ਲੇਹ ਦੇ 8, ਹਰਿਆਣਾ ਦੇ 2 ਅਤੇ ਬੰਗਾਲ ਦੇ 1 ਨੌਜੁਆਨ ਦੇ ਨਾਲ ਨਾਲ ਕਿਰਗਿਸਤਾਨ ਦੀ ਫੌਜ਼ ਦੇ 8 ਮੈਂਬਰ ਵੀ ਸ਼ਾਮਲ ਸਨ। ਚੌਧਰੀ ਮੋਹਨ ਲਾਲ ਨੇ ਕਿਹਾ ਕਿ ਉਹਨਾ ਦਾ ਮੁੱਖ ਉਦੇਸ਼ ਭਾਰਤ ਦੀ ਸਾਰਿਆਂ ਤੋਂ ਉੱਚੀ ਚੋਟੀ ਕੰਚਨ ਜੰਗਾ ਨੂੰ ਫਤਿਹ ਕਰਨਾ ਹੈ। ਜਿਸ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ।