ਪੰਜਾਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਿਕਾਲਿਆ ਗਿਆ ਅਲੌਕਿਕ ਨਗਰ ਕੀਰਤਨ, ਦੇਖੋਂ ਵੀਡਿਓ

ਪੰਜਾਬ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਨਿਕਾਲਿਆ ਗਿਆ ਅਲੌਕਿਕ ਨਗਰ ਕੀਰਤਨ, ਦੇਖੋਂ ਵੀਡਿਓ

ਬਟਾਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰੂ ਜੀ ਦੇ ਸ਼ੋਹਰਾ ਘਰ ਗੁਰਦਵਾਰਾ ਡੇਰਾ ਸਾਹਿਬ ਤੋਂ ਖਾਲਸਾਈ ਜਾਹੋ ਜਲਾਲ ਬਿਖੇਰਦਾ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤ੍ਰ ਛਾਇਆ ਅਤੇ ਪੰਜ ਪਿਆਰਿਆ ਦੀ ਅਗੁਵਾਹੀ ਚ ਕੀਤਾ ਗਿਆ। ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਐਮ ਐਲ ਬਟਾਲਾ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ, ਆਪ ਆਗੂ ਜਗਰੂਪ ਸੇਖਵਾਂ ਸਮੇਤ ਹਜਾਰਾਂ ਦੀ ਤਦਾਤ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਦੇ ਹੋਏ ਗੁਰੂ ਚਰਨਾਂ ਚ ਨਤਮਸਤਕ ਹੋਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਨਰਸਿੰਘੇ ਨਗਾਰੇ ਅਤੇ ਜੈਕਾਰੇ ਚਾਰੋਪਾਸੇ ਗੂੰਜਦੇ ਨਜਰ ਆਏ । ਹਰ ਕੋਈ ਗੁਰੂ ਜੀ ਦੇ ਰੰਗ ਵਿਚ ਰੰਗਿਆ ਨਜਰ ਆ ਰਿਹਾ ਸੀ। ਬੈੰਡ ਪਾਰਟੀਆਂ ਅਤੇ ਗਤਕਾ ਪਾਰਟੀਆਂ ਇਸ ਨਗਰ ਕੀਰਤਨ ਵਿੱਚ ਆਪਣੇ ਜੌਹਰ ਦਿਖਾਉਂਦੀਆਂ ਨਜਰ ਆ ਰਹੀਆਂ ਸੀ। 1487 ਈਸਵੀ ਚ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਬਟਾਲਾ ਦੀ ਧਰਤੀ ਤੇ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਆਏ ਸੀ। ਤੱਦ ਤੋਂ ਹਰ ਸਾਲ ਇਹ ਵਿਆਹ ਪੁਰਬ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।