ਲੁਧਿਆਣਾ : ਪ੍ਰਮੁੱਖ ਚੋੜਾ ਬਾਜ਼ਾਰ ਦੇ ਦੁਕਾਨਦਾਰਾਂ ਲਈ ਪਰੇਸ਼ਾਨੀ ਦਾ ਸਬੱਬ ਬਣੇ ਨਜਾਇਜ਼ ਤੌਰ ਤੇ ਚੱਲ ਰਹੇ ਈ-ਰਿਕਸ਼ਿਆਂ ਖਿਲਾਫ ਅੱਜ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਸਥਾਨਕ ਗਿਰਜਾਘਰ ਚੌਂਕ ਵਿਖੇ ਪ੍ਰਦਰਸ਼ਨ ਕੀਤਾ ਗਿਆ। ਜਿਨਾਂ ਨੇ ਆਰੋਪ ਲਗਾਇਆ ਕਿ ਇਹਨਾਂ ਨਜਾਇਜ਼ ਈ ਰਿਕਸ਼ਿਆਂ ਕਰਕੇ ਉਹਨਾਂ ਦੀਆਂ ਦੁਕਾਨਾਂ ਤੇ ਗ੍ਰਾਹਕ ਨਹੀਂ ਵੜਦੇ। ਦੁਕਾਨਦਾਰਾਂ ਨੇ ਕਿਹਾ ਕਿ ਪੁਲਿਸ ਵੱਲੋਂ ਅਜਿਹੇ ਅਨਸਰਾਂ ਖਿਲਾਫ ਕਾਰਵਾਈ ਤਾਂ ਕੀਤੀ ਜਾਂਦੀ ਹੈ।
ਲੇਕਿਨ ਇਹਨਾਂ ਉੱਪਰ ਪੱਕੇ ਤੌਰ ਤੇ ਨੱਥ ਪਾਏ ਜਾਣ ਦੀ ਲੋੜ ਹੈ। ਪਰੇਸ਼ਾਨੀ ਇੰਨੀ ਵੱਧ ਚੁੱਕੀ ਹੈ ਕਿ ਵਿਆਹ ਦੇ ਸੀਜਨ ਦੌਰਾਨ ਵੀ ਨਜਾਇਜ਼ ਤੌਰ ਤੇ ਚੱਲਣ ਵਾਲੇ ਈ-ਰਿਕਸ਼ਿਆਂ ਕਾਰਨ ਬਾਜ਼ਾਰ ਵਿੱਚ ਲੱਗਣ ਵਾਲੀ ਭੀੜ ਕਰਕੇ ਗ੍ਰਾਹਕ ਦੁਕਾਨਾਂ ਤੇ ਨਹੀਂ ਆਉਂਦਾ। ਇਹਨਾਂ ਈ-ਰਿਕਸ਼ਿਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।