ਪੰਜਾਬ : 18 ਕਿਰਤੀਆਂ ਵਿੱਚੋ ਇਸ ਵਿਅਕਤੀ ਨੂੰ ਮਿਲਿਆ ਸਨਮਾਨ ਪੱਤਰ, ਦੇਖੋ ਵੀਡਿਓ

ਪੰਜਾਬ : 18 ਕਿਰਤੀਆਂ ਵਿੱਚੋ ਇਸ ਵਿਅਕਤੀ ਨੂੰ ਮਿਲਿਆ ਸਨਮਾਨ ਪੱਤਰ, ਦੇਖੋ ਵੀਡਿਓ

ਅੰਮ੍ਰਿਤਸਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਪੀ.ਐਮ ਵਿਸ਼ਵਕਰਮਾ ਯੋਜਨਾ ਦਾ ਕੁਝ ਦਿਨ ਪਹਿਲਾਂ ਉਦਘਾਟਨ ਕੀਤਾ ਗਿਆ । ਜਿਸ ਵਿਚ ਦੇਸ਼ ਦੇ 18 ਕਿਰਤੀਕਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਵਿਚ ਪੰਜਾਬ ਦੇ ਅੰਮ੍ਰਿਤਸਰ ਤੋਂ ਸਿਕਲਿਗਰਾਂ ਚੋ ਕਿਰਪਾਨਾਂ ਤੇ ਸ਼ਸ਼ਤਰ ਬਨਾਉਣ ਵਾਲੇ ਲੋਹਾਰ ਰਵੇਲ ਸਿੰਘ ਨੂੰ ਚੁਣਿਆ ਗਿਆ। ਓਹਨਾ ਨੂੰ ਇਸ ਯੋਜਨਾ ਦੇ ਉਦਘਾਟਨ ਵੇਲੇ ਸਰਟੀਫਿਕੇਟ ਅਤੇ ਆਈ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਤੋਂ ਬਾਅਦ ਰਵੇਲ ਸਿੰਘ ਦਾ ਅੰਮ੍ਰਿਤਸਰ ਪਹੁੰਚਣ ਤੇ ਇਲਾਕਾ ਵਾਸੀਆਂ ਵੱਲੋਂ ਨਿੱਘਾ ਸਵਾਗਤ ਵੀ ਕੀਤਾ ਗਿਆ ਸੀ। ਰਵੇਲ ਸਿੰਘ ਨੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਰਵੇਲ ਸਿੰਘ ਨੇ ਦੱਸਿਆ ਕੇ ਦਿੱਲੀ ਵਿਖੇ ਮੋਦੀ ਸਰਕਾਰ ਤੋਂ ਇਹ ਸਨਮਾਨ ਲੈਣਾ ਸਾਡੇ ਸ਼ਿਕਲੀਗਰ ਲੋਕਾਂ ਲਈ ਬਹੁਤ ਮਾਣ ਦੀ ਗੱਲ ਹੈ। ਉਨ੍ਹਾਂ ਕਿਹਾ ਕੀ ਸਾਡੀ ਸਿੱਕਲੀਗਰ ਕੌਮ ਪਾਤਸ਼ਾਹੀ ਦੇ ਵੇਲੇ ਤੋਂ ਸ਼ਸਤਰ ਤਿਆਰ ਕਰਨ ਦਾ ਕੰਮ ਕਰਦੀ ਹੈ। ਹੁਣ ਵੀ ਸਾਡੇ ਦਾਦੇ ਪੜਦਾਦੇ ਅਤੇ ਸਾਡੀ ਆਉਣ ਵਾਲੀਆਂ ਪੀੜੀਆਂ ਅਤੇ ਸਾਡੇ ਬੱਚੇ ਵੀ ਸ਼ਸਤਰ ਬਣਾਉਣ ਦਾ ਹੀ ਕੰਮ ਕਰਦੇ ਹਨ। ਸਾਨੂੰ ਸਾਡੇ ਕੰਮ ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਸਾਨੂੰ ਆਧੁਨਿਕ ਮਸ਼ੀਨਾ ਦੇਣ ਦੀ ਮਦਦ ਕਰਨ ਤਾਂ ਜੋ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵਧੀਆ ਤਰੀਕੇ ਦੇ ਨਾਲ ਸ਼ਸਤਰ ਤਿਆਰ ਕਰ ਸਕਣ। 

ਜਿਕਰਯੋਗ ਹੈ ਕਿ ਸ਼ਿਕਲੀਗਰ ਕੌਮ ਵੱਲੋਂ ਜ਼ਿਆਦਾਤਰ ਸ਼ਸਤਰ ਬਣਾਉਣ ਦਾ ਹੀ ਕੰਮ ਕੀਤਾ ਜਾਂਦਾ ਹੈ ਅਤੇ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਿੱਕਲੀਗਰ ਲੋਕ ਬਹੁਤ ਘੱਟ ਗਿਣਤੀ ਵਿੱਚ ਰਹਿੰਦੇ ਹਨ। ਅੰਮ੍ਰਿਤਸਰ ਵਿੱਚ ਸਿਕਲੀਗਰ ਪਰਿਵਾਰ ਵੱਲੋਂ ਤਿਆਰ ਕੀਤੇ ਜਾਂਦੇ ਹਨ ਅਤੇ ਉਹ ਸ਼ਾਸਤਰ ਦੇਸ਼ਾਂ-ਵਿਦੇਸ਼ਾਂ ਵਿੱਚ ਜਾਂਦੇ ਹਨ ਅਤੇ ਉਨ੍ਹਾਂ ਸ਼ਸਤਰਾਂ ਦੇ ਨਾਲ ਹੀ ਨਿਹੰਗ ਸਿੰਘ ਗੱਤਕਾਬਾਜ਼ੀ ਦੇ ਜੌਹਰ ਦਿਖਾਉਂਦੇ ਹਨ। ਇਹੀ ਸ਼ਸਤਰ ਸ੍ਰੀ ਦਰਬਾਰ ਸਾਹਿਬ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਅੱਗੇ ਰੱਖੇ ਜਾਂਦੇ ਹਨ। ਉਸ ਸਿਕਲੀਗਰ ਪਰਿਵਾਰ ਨੂੰ ਦੇਸ਼ ਤੇ ਪ੍ਰਧਾਨ ਮੰਤਰੀ ਵੱਲੋਂ ਵਿਸ਼ਵਕਰਮਾ ਯੋਜਨਾ ਤਹਿ ਤੇ ਸਨਮਾਨਿਤ ਕੀਤਾ ਗਿਆ ਹੈ। ਜਿਸ ਕਰਕੇ ਪਰਿਵਾਰ ਦੇ ਵਿੱਚ ਕਾਫ਼ੀ ਖੁਸ਼ੀ ਦੇਖਣ ਨੂੰ ਮਿਲੀ ਹੈ।