ਅੰਮ੍ਰਿਤਸਰ : ਰੋਟੀ ਕਮਾਉਣ ਵਾਸਤੇ ਅਕਸਰ ਹੀ ਨੌਜਵਾਨ ਵਿਦੇਸ਼ਾਂ ਵਿੱਚ ਜਾਂਦੇ ਹਨ ਅਤੇ ਵਿਆਹ ਕਰਾਉਣ ਦਾ ਬਾਅਦ ਉੱਥੇ ਸੈਟਲ ਹੋਣ ਦੀ ਕੋਸ਼ਿਸ਼ ਵੀ ਕਰਦੇ ਹਨ। ਲੇਕਿਨ ਇੱਕ ਧੀ ਇਸ ਤਰ੍ਹਾਂ ਦੀ ਵੀ ਸੀ ਜਿਸ ਵੱਲੋਂ ਆਪਣੇ ਪਤੀ ਨੂੰ ਵਿਦੇਸ਼ ਤੇ ਲੈ ਕੇ ਜਾਇਆ ਗਿਆ। ਲੇਕਿਨ ਉਸੇ ਪਤੀ ਵੱਲੋਂ ਉਸਦਾ ਚਾਕੂ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ ਗਈ। ਇਸ ਤੋਂ ਬਾਅਦ ਉਸਦੀ ਮਾਤਾ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਜਦੋਂ ਉਸਦੀ ਮ੍ਰਿਤਕ ਦੇਹ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚੀ ਤੇ ਉਸ ਵੱਲੋਂ ਪੱਤਰਕਾਰ ਨਾਲ ਜਵਾਬ ਦਿੰਦੇ ਹੋਏ ਕਿਹਾ ਕਿ ਉਸਦੇ ਜਵਾਈ ਵੱਲੋਂ ਹੀ ਉਸਦੀ ਧੀ ਦਾ ਕਤਲ ਕੀਤਾ ਗਿਆ ਹੈ। ਕਿਉਂਕਿ ਜਦੋਂ ਉਹ ਇਸ ਜਗਹਾ ਤੇ ਮੌਜੂਦ ਸਨ ਤਦ ਉਸਦੇ ਮੁੰਡੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਸਾਡੀ ਧੀ ਦੇ ਨਾਲ ਆਪਣੇ ਮੁੰਡੇ ਦਾ ਵਿਆਹ ਕਰਵਾਇਆ ਗਿਆ ਤੇ 5 ਮਹੀਨੇ ਦੇ ਅੰਦਰ ਅੰਦਰ ਆਪਣੇ ਜਵਾਈ ਨੂੰ ਉਸ ਵੱਲੋਂ ਇੰਗਲੈਂਡ ਦੀ ਧਰਤੀ ਤੇ ਲਿਜਾਇਆ ਗਿਆ। ਲੇਕਿਨ ਉਸਦੇ ਜਵਾਈ ਵੱਲੋਂ ਉਸਦੀ ਧੀ ਦਾ ਹੀ ਚਾਕੂ ਮਾਰ ਕੇ ਕਤਲ ਘਰ ਦਿੱਤਾ ਗਿਆ। ਓਥੇ ਹੀ ਮ੍ਰਿਤਕ ਕੁੜੀ ਦੀ ਮਾਂ ਨੇ ਪੰਜਾਬ ਸਰਕਾਰ ਨੂੰ ਵੀ ਗੁਹਾਰ ਲਗਾਈ ਸੀ। ਲੇਕਿਨ ਕਿਸੇ ਵੀ ਤਰਹਾਂ ਦੀ ਸੁਣਵਾਈ ਪੰਜਾਬ ਸਰਕਾਰ ਵੱਲੋਂ ਉਨੇ ਹੀ ਕੀਤੀ ਗਈ। ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਕੌਂਸਲਰ ਵਿਕਾਸ ਹੋਨੀ ਵੱਲੋਂ ਇਸ ਪਰਿਵਾਰ ਦੀ ਸਾਰ ਲੈਦਿਆਂ ਹੋਇਆਂ ਸਾਡੀ ਬੇਟੀ ਦੀ ਮ੍ਰਿਤਕ ਦੇਹ ਨੂੰ ਵਾਪਸ ਮੰਗਵਾਇਆ ਗਿਆ ਹੈ। ਉੱਥੇ ਹੀ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਜਿਸ ਦਿਨ ਤੋਂ ਉਹ ਵਿਦੇਸ਼ ਪਹੁੰਚਿਆ ਸੀ ਉਸ ਦਿਨ ਤੋਂ ਲੈ ਕੇ ਜਿਸ ਦਾ ਦਿਨ ਤੱਕ ਉਸ ਦੀ ਧੀ ਦਾ ਕਤਲ ਨਹੀਂ ਹੋਇਆ ਉਹ ਲਗਾਤਾਰ ਹੀ ਸਾਡੇ ਧੀ ਉੱਤੇ ਤਸ਼ੱਦਦ ਢਾਹ ਰਿਹਾ ਸੀ।
ਉਤੇ ਹੀ ਉਹਨਾਂ ਨੇ ਕਿਹਾ ਕਿ ਉਸ ਵੱਲੋਂ ਵਿਦੇਸ਼ ਵਿੱਚ ਇਸ ਕਰਕੇ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਤਾਂ ਜੋ ਕਿ ਦੋਨਾਂ ਦੇ ਰਿਸ਼ਤਿਆਂ ਵਿੱਚ ਕੋਈ ਫਿਕ ਨਾ ਪਵੇ। ਉਹਤੇ ਹੀ ਹੁਣ ਉਹਨਾਂ ਵੱਲੋਂ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੀ ਧੀ ਨੂੰ ਇਨਸਾਫ ਦਵਾਇਆ ਜਾਵੇ। ਇਹ ਦੂਸਰੇ ਪਾਸੇ ਕਾਂਗਰਸ ਦੇ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਦੇ ਪਰਿਵਾਰਿਕ ਮੈਂਬਰ ਵਿਕਾਸ ਸੋਨੀ ਵੱਲੋਂ ਵੀ ਪਰਿਵਾਰ ਨੂੰ ਹਰ ਇੱਕ ਮਦਦ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਅਕਸਰ ਹੀ ਕੁੜੀਆਂ ਇਸ ਚੀਜ਼ ਦਾ ਸ਼ਿਕਾਰ ਉਹ ਹੋ ਜਾਂਦੀਆਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਸਜ਼ਾ ਦਵਾਉਣ ਵਾਸਤੇ ਜਰੂਰ ਇਸ ਉੱਤੇ ਪਰਿਆਸ ਕਰਾਂਗੇ ਅਤੇ ਵਿਦੇਸ਼ ਮੰਤਰਾਲੇ ਦੇ ਨਾਲ ਵੀ ਇਸ ਬਾਰੇ ਜਰੂਰ ਗੱਲਬਾਤ ਕੀਤੀ ਜਾਵੇਗੀ। ਉਹਨਾਂ ਵਿਕਾਸ ਸੋਨੀ ਨੇ ਅੱਗੇ ਪਰਿਵਾਰ ਨੂੰ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਧੀ ਦਾ ਵਿਧੀ ਅਨੁਸਾਰ ਪਹਿਲਾਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਣ। ਉਸ ਤੋਂ ਬਾਅਦ ਹੀ ਇਸ ਕੇਸ ਨੂੰ ਦੁਬਾਰਾ ਤੋਂ ਪੁੱਟ ਅਪ ਕਰਕੇ ਇਸ ਦੇ ਪਤੀ ਦੇ ਖਿਲਾਫ ਜਰੂਰ ਕਾਰਵਾਈ ਕਰਵਾਈ ਜਾਵੇਗੀ।