ਪੰਜਾਬ : ਨਗਰ ਸੁਧਾਰ ਟਰਸਟ ਦੇ ਚੇਅਰਮੈਨ ਨੇ ਜਮੀਨਾਂ ਤੇ ਕਬਜ਼ਾ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ, ਦੇਖੋ ਵੀਡਿਓ

ਪੰਜਾਬ : ਨਗਰ ਸੁਧਾਰ ਟਰਸਟ ਦੇ ਚੇਅਰਮੈਨ ਨੇ ਜਮੀਨਾਂ ਤੇ ਕਬਜ਼ਾ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ, ਦੇਖੋ ਵੀਡਿਓ

ਲੁਧਿਆਣਾ : ਨਗਰ ਸੁਧਾਰ ਟਰਸਟ ਵਿੱਚ ਨਵੇਂ ਬਣੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ। ਉਹਨਾਂ ਨੇ ਕਿਹਾ ਕਿ ਜਦ ਉਹਨਾਂ ਨੇ ਕਾਰਜ ਭਾਗ ਸੰਭਾਲਿਆ ਸੀ। ਉਸ ਸਮੇਂ ਨਗਰ ਸੁਧਾਰ ਟਰਸਟ ਵਿੱਚ ਕਾਫੀ ਗਿਣਤੀ ਦੇ ਵਿੱਚ ਲੋਕਾਂ ਦੇ ਕੰਮ ਬਕਾਇਆ ਸਨ। ਜਿਨ੍ਹਾਂ ਵਿੱਚ ਰਜਿਸਟਰੀ, ਐਂਨਓਸੀ, ਐਨਡੀਸੀ, ਡੈੱਥ ਕੇਸ transfer, ਮਾਲਕੀ ਅੰਦਰਾਜ, ਸ਼ਾਮਿਲ ਸੀ। ਇਹਨਾ ਕੰਮ ਨੂੰ ਕਰਵਾਓਣ ਲਈ ਲੋਕਾਂ ਨੂੰ ਨਗਰ ਸੁਧਾਰ ਟਰਸਟ ਦੇ ਵਾਰ ਵਾਰ ਚੱਕਰ ਕੱਢਣੇ ਪੈਂਦੇ ਸੀ। ਪਰ ਉਹਨਾਂ ਵੱਲੋਂ ਲੋਕਾਂ ਦੇ ਲਈ ਖੁੱਲਾ ਦਰਬਾਰ ਲਗਾਇਆ ਗਿਆ ਅਤੇ ਲੋਕਾ ਦੇ ਕੰਮ ਕੀਤੇ ਗਏ।

ਜਿਸ ਦੌਰਾਨ ਕੁੱਲ ਪੈਂਡਿੰਗ 604 ਵੱਖ-ਵੱਖ ਤਰਾ ਦੇ ਕੇਸਾਂ ਵਿੱਚੋਂ 385 ਤੋਂ ਵੱਧ ਦਾ ਨਿਪਟਾਰਾ ਟਰੱਸਟ ਦੇ chairman ਨੇ ਕਿਹਾ ਕਿ ਕੁਝ ਲੋਕਾ ਵੱਲ ਐਨਸੀਐੱਫ 9 ਕਰੋੜ ਤੋਂ ਵੱਧ ਲੋਕਾਂ ਵੱਲ ਬਕਾਇਆ ਰਾਸ਼ੀ ਵਸੂਲੀ ਗਈ ਹੈ।ਉਹਨਾਂ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਵੱਲੋ ਸਿਟੀ ਵਿੱਚ ਵਿਕਾਸ ਦੇ ਕੰਮ ਕੀਤੇ ਜਾ ਰਹੇ ਨੇ। ਉਹਨਾਂ ਨੇ ਨਗਰ ਸੁਧਾਰ ਟਰੱਸਟ ਦੀ ਜ਼ਮੀਨ ਤੇ ਜਿੰਨਾ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਉਹਨਾਂ ਨੂੰ ਜ਼ਮੀਨ ਖਾਲੀ ਕਰਨ ਦੀ ਚੇਤਾਵਨੀ ਦਿਤੀ। ਪਿਛਲੀ ਦਿਨੀ ਰੋਡਸ ਦੀ ਕੁਆਲਟੀ ਚੰਗੀ ਨਾ ਹੋਣ ਕਰਕੇ, ਜਿਹਨਾਂ ਠੇਕੇਦਾਰਾਂ ਨੇ ਘਟੀਆ ਮਟੀਰੀਅਲ ਨਾਲ ਸੜਕ ਬਣਾਈ ਸੀ। ਉਹਨਾਂ ਤੇ ਵੀ ਸਖਤ ਕਾਰਵਾਈ ਕਰਨ ਦੀ ਗੱਲ ਆਖੀ।