ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਭਾਈ ਘਨਈਆ ਸੇਵਾ ਸਕੰਲਪ ਦਿਵਸ ਮਨਾਇਆ

ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਭਾਈ ਘਨਈਆ ਸੇਵਾ ਸਕੰਲਪ ਦਿਵਸ ਮਨਾਇਆ

ਜਲੰਧਰ (ਵਰੂਣ)। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਅੱਜ 20 ਸਤੰਬਰ 2022 ਨੂੰ ਭਾਈ ਘਨਈਆ ਸੇਵਾ ਸਕੰਲਪ ਦਿਵਸ ਮਨਾਇਆ ਗਿਆ। ਜਿਸ ਦਾ ਉਦਘਾਟਨ ਐਸ.ਡੀ.ਐਮ. ਜਲੰਧਰ ਡਾ. ਜੈਇੰਦਰ ਸਿੰਘ ਪੀ.ਸੀ.ਐਸ ਨੇ ਕੀਤਾ। ਇਸ ਸਮਾਗਮ ਵਿੱਚ 500 ਦੇ ਲਗਭਗ ਵਿਿਦਆਰਥੀ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਜੈਇੰਦਰ ਸਿੰਘ ਨੇ ਵਾਤਾਵਰਣ ਦੀ ਸੰਭਾਲ ਲਈ ਕਾਲਜ ਵਿਖੇ ਇੱਕ ਬੂਟਾ ਵੀ ਲਗਾਇਆ ਤੇ ਕਾਲਜ ਦੀ ਆਰਟ ਗੈਲਰੀ ਦਾ ਉਦਘਾਟਨ ਵੀ ਕੀਤਾ।

ਆਰੰਭ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੁਆਗਤੀ ਭਾਸ਼ਣ ਵਿੱਚ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਤੇ ਕਾਲਜ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ। ਉਹਨਾਂ ਭਾਈ ਘਨਈਆ ਜੀ ਦੇ ਸਕੰਲਪ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਵੀ ਕੀਤਾ। ਵਿਦਿਆਰਥੀਆਂ ਨੂੰ ਫਸਟ ਏਡ ਦੀ ਟਰੇਨਿੰਗ ਕਰਵਾਈ ਗਈ ਤੇ ਬੂਟਾ ਸਿੰਘ ਪੰਡੋਰੀ ਵਲੋਂ ਭਾਈ ਘਨਈਆ ਜੀ ਦੇ ਜੀਵਨ ਤੇ ਰਿਸਰਚ ਪੇਪਰ ਪੜਿਆ ਗਿਆ। ਲਾਇਨ ਐਸ.ਐਮ. ਸਿੰਘ ਨੇ ਅੱਖਾਂ ਦਾਨ ਅਤੇ ਅੰਗ ਦਾਨ ਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। 

ਮੁੱਖ ਮਹਿਮਾਨ ਨੇ ਇਸ ਮੌਕੇ ਬਲੱਡ ਡੋਨੇਸ਼ਨ ਕੈਂਪ ਦਾ ਵੀ ਉਦਘਾਟਨ ਕੀਤਾ ਜਿਥੇ 80 ਤੋਂ ਵੀ ਵੱਧ ਬਚਿਆਂ ਨੇ ਖੂਨਦਾਨ ਕੀਤਾ।ਮੁੱਖ ਮਹਿਮਾਨ ਨੇ ਬੋਲਦਿਆ ਵਿਦਿਆਰਥੀਆਂ ਨੂੰ ਅੱਗੇ ਆ ਕੇ ਦੇਸ਼ ਸੇਵਾ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਵਿੱਚ ਚੇਤਨਾ ਜਗਾਉਂਦੇ ਹਨ।ਉਹਨਾਂ ਨੇ ਫਲਾਵਰ ਪਲਾਂਟ ਦੇ ਕੇ ਪ੍ਰਮੁੱਖ ਮੈਬਰਾਂ ਨੂੰ ਸਨਮਾਨਿਤ ਵੀ ਕੀਤਾ। ਰੈਡਰਿਬਨ ਸੋਸਾਇਟੀ ਵਲੋਂ ਪ੍ਰੋ. ਸੰਦੀਪ ਸ਼ੁਰਮਾ ਦੀ ਨਿਰਦੇਸ਼ਨਾ ਹੇਠ ਵਿਦਿਆਰਥੀਆਂ ਵਲੋਂ ਨਸ਼ਾ ਰੋਕੂ ਪੈਂਫਲੈਂਟ ਤੇ ਤੇ ਪੱਲਕ ਕਾਰਡ ਵੀ ਬਣਾਏ ਗਏ। ਸੀ.ਡੀ.ਟੀ.ਪੀ. ਵਿਭਾਗ ਵਲੋਂ ਇੱਕ ਪੈਫਲੈਂਟ ਰਿਲੀਜ਼ ਕੀਤਾ ਗਿਆ। ਅੰਤ ਵਿੱਚ ਦਿਸ਼ਾਦੀਪ  ਐਨ.ਜੀ.ੳ. ਦੇ ਮੁੱਖ ਸੰਚਾਲਨ ਐਸ.ਐਮ. ਸਿੰਘ ਨੇ ਧੰਨਵਾਦ ਮਤਾ ਪੇਸ਼ ਕੀਤਾ। 

ਇਸ ਪ੍ਰੋਗਾਮ ਵਿੱਚ ਸੁਰਿੰਦਰ ਸੈਣੀ, ਇੰਦਰ ਦੇਵ ਸਿੰਘ, ਕਸ਼ਮੀਰ ਕੁਮਾਰ, ਮੈਡਮ ਸਰਬਜੀਤ ਕੌਰ, ਐਸ.ਪੀ.ਸਿੰਘ, ਦੁਰਗੇਸ਼ ਜੰਡੀ, ਕੈਪਟਨ ਜਸਵਿੰਦਰ ਸਿੰਘ, ਦੁੱਗਲ ਸਾਹਿਬ, ਤਰਸੇਮ, ਤੇ ਲੱਖਨਪਾਲ ਨੇ ਵੀ ਸ਼ਿਰਕਤ ਕੀਤੀ।
ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਭਾਈ ਘਨਈਆ ਸੇਵਾ ਸਕੰਲਪ ਦਿਵਸ ਮਨਾਇਆ। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਅੱਜ 20 ਸਤੰਬਰ 2022 ਨੂੰ ਭਾਈ ਘਨਈਆ ਸੇਵਾ ਸਕੰਲਪ ਦਿਵਸ ਮਨਾਇਆ ਗਿਆ, ਜਿਸ ਦਾ ਉਦਘਾਟਨ ਐਸ.ਡੀ.ਐਮ. ਜਲੰਧਰ ਡਾ. ਜੈਇੰਦਰ ਸਿੰਘ ਪੀ.ਸੀ.ਐਸ ਨੇ ਕੀਤਾ। 

ਇਸ ਸਮਾਗਮ ਵਿੱਚ 500 ਦੇ ਲਗਭਗ ਵਿਿਦਆਰਥੀ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਸ੍ਰੀ ਜੈਇੰਦਰ ਸਿੰਘ ਜੀ ਨੇ ਵਾਤਾਵਰਣ ਦੀ ਸੰਭਾਲ ਲਈ ਕਾਲਜ ਵਿਖੇ ਇੱਕ ਬੂਟਾ ਵੀ ਲਗਾਇਆ ਤੇ ਕਾਲਜ ਦੀ ਆਰਟ ਗੈਲਰੀ ਦਾ ਉਦਘਾਟਨ ਵੀ ਕੀਤਾ। ਆਰੰਭ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੁਆਗਤੀ ਭਾਸ਼ਣ ਵਿੱਚ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਤੇ ਕਾਲਜ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ। ਉਹਨਾਂ ਭਾਈ ਘਨਈਆ ਜੀ ਦੇ ਸਕੰਲਪ ਦਿਵਸ ਮੌਕੇ ਵਿਦਿਆਰਥੀਆਂ ਨੂੰ ਜਾਗਰੂਕ ਵੀ ਕੀਤਾ। ਵਿਦਿਆਰਥੀਆਂ ਨੂੰ ਫਸਟ ਏਡ ਦੀ ਟਰੇਨਿੰਗ ਕਰਵਾਈ ਗਈ ਤੇ ਬੂਟਾ ਸਿੰਘ ਪੰਡੋਰੀ ਵਲੋਂ ਭਾਈ ਘਨਈਆ ਜੀ ਦੇ ਜੀਵਨ ਤੇ ਰਿਸਰਚ ਪੇਪਰ ਪੜਿਆ ਗਿਆ। ਲਾਇਨ ਐਸ.ਐਮ. ਸਿੰਘ ਨੇ ਅੱਖਾਂ ਦਾਨ ਅਤੇ ਅੰਗ ਦਾਨ ਤੇ ਵਿਿਦਆਰਥੀਆਂ ਨੂੰ ਜਾਗਰੂਕ ਕੀਤਾ।

ਮੁੱਖ ਮਹਿਮਾਨ ਨੇ ਇਸ ਮੌਕੇ ਬਲੱਡ ਡੋਨੇਸ਼ਨ ਕੈਂਪ ਦਾ ਵੀ ਉਦਘਾਟਨ ਕੀਤਾ ਜਿਥੇ 80 ਤੋਂ ਵੀ ਵੱਧ ਬਚਿਆਂ ਨੇ ਖੂਨਦਾਨ ਕੀਤਾ।ਮੁੱਖ ਮਹਿਮਾਨ ਨੇ ਬੋਲਦਿਆ ਵਿਿਦਆਰਥੀਆਂ ਨੂੰ ਅੱਗੇ ਆ ਕੇ ਦੇਸ਼ ਸੇਵਾ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਅਜਿਹੇ ਕੈਂਪ ਵਿਿਦਆਰਥੀਆਂ ਵਿੱਚ ਚੇਤਨਾ ਜਗਾਉਂਦੇ ਹਨ। ਉਹਨਾਂ ਨੇ ਫਲਾਵਰ ਪਲਾਂਟ ਦੇ ਕੇ ਪ੍ਰਮੁੱਖ ਮੈਬਰਾਂ ਨੂੰ ਸਨਮਾਨਿਤ ਵੀ ਕੀਤਾ। ਰੈਡਰਿਬਨ ਸੋਸਾਇਟੀ ਵਲੋਂ ਪ੍ਰੋ. ਸੰਦੀਪ ਸ਼ੁਰਮਾ ਦੀ ਨਿਰਦੇਸ਼ਨਾ ਹੇਠ ਵਿਦਿਆਰਥੀਆਂ ਵਲੋਂ ਨਸ਼ਾ ਰੋਕੂ ਪੈਂਫਲੈਂਟ ਤੇ ਤੇ ਪੱਲਕ ਕਾਰਡ ਵੀ ਬਣਾਏ ਗਏ। ਸੀ.ਡੀ.ਟੀ.ਪੀ. ਵਿਭਾਗ ਵਲੋਂ ਇੱਕ ਪੈਫਲੈਂਟ ਰਿਲੀਜ਼ ਕੀਤਾ ਗਿਆ। ਅੰਤ ਵਿੱਚ ਦਿਸ਼ਾਦੀਪ ਐਨ.ਜੀ.ੳ. ਦੇ ਮੁੱਖ ਸੰਚਾਲਨ ਐਸ.ਐਮ. ਸਿੰਘ ਨੇ ਧੰਨਵਾਦ ਮਤਾ ਪੇਸ਼ ਕੀਤਾ। ਇਸ ਪ੍ਰੋਗਾਮ ਵਿੱਚ ਸੁਰਿੰਦਰ ਸੈਣੀ, ਇੰਦਰ ਦੇਵ ਸਿੰਘ, ਕਸ਼ਮੀਰ ਕੁਮਾਰ, ਮੈਡਮ ਸਰਬਜੀਤ ਕੌਰ, ਐਸ.ਪੀ.ਸਿੰਘ, ਦੁਰਗੇਸ਼ ਜੰਡੀ, ਕੈਪਟਨ ਜਸਵਿੰਦਰ ਸਿੰਘ, ਦੁੱਗਲ ਸਾਹਿਬ, ਤਰਸੇਮ ਤੇ ਲੱਖਨਪਾਲ ਨੇ ਵੀ ਸ਼ਿਰਕਤ ਕੀਤੀ।