ਹੁਸ਼ਿਆਰਪੁਰ: ਸਾਬਕਾ ਵਿਧਾਇਕ ਪਵਨ ਕੁਮਾਰ ਨੇੇ ਕੀਤੀ ਪ੍ਰੈਸ ਵਾਰਤਾ, ਭਾਜਪਾ ਸਰਕਾਰ ਨੂੰ ਘੇਰਿਆ, ਦੇਖੋ ਵੀਡਿਓ

ਹੁਸ਼ਿਆਰਪੁਰ: ਸਾਬਕਾ ਵਿਧਾਇਕ ਪਵਨ ਕੁਮਾਰ ਨੇੇ ਕੀਤੀ ਪ੍ਰੈਸ ਵਾਰਤਾ, ਭਾਜਪਾ ਸਰਕਾਰ ਨੂੰ ਘੇਰਿਆ, ਦੇਖੋ ਵੀਡਿਓ

ਹੁਸ਼ਿਆਰਪੁਰ/ਸੌਨੂੰ ਥਾਪਰ : ਸਾਬਕਾ ਵਿਧਇਕ ਅਤੇ ਪੰਜਾਬ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਪਵਨ ਕੁਮਾਰ ਨੇ ਅੱਜ ਪ੍ਰੈਸ ਵਾਰਤਾ ਕਰਦੇ ਹੋਏ ਭਾਜਪਾ ਨੂੰ ਜਿੱਥੇ ਘੇਰਿਆ ਓਥੇ ਹੀ ਓਨਾਂ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅੱਜ ਸਾਡੇ ਸੰਵਿਧਾਨ ਨਾਲ ਛੇੜਛਾੜ ਕਰ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਰਾਹੁਲ ਗਾਂਧੀ ਤੇ ਮੁਕਦਮਾ ਚਲਾਉਣ ਤੋਂ ਬਾਅਦ ਇਥੇ ਨਹੀਂ ਰੁਕੇ, ਬਲਕਿ ਓਨਾਂ ਨੂੰ ਲੋਕ ਸਭਾ ਦੀ ਮੈਬਰਸ਼ਿਪ ਵੀ ਕੈਂਸਲ ਕਰਵਾ ਦਿੱਤੀ। ਉਨਾਂ ਨੇ ਕਿਹਾ ਕਿ ਇਹ ਕੇਂਦਰ ਵੱਲੋਂ ਲੋਕਤੰਤਰ ਦਾ ਗਲਾ ਘੁਟਣ ਦਾ ਕੰਮ ਕੀਤਾ ਗਿਆ ਹੈ। 

ਰਾਹੁਲ ਗਾਂਧੀ ਨੇ ਕੋਈ ਵੀ ਅਜਿਹਾ ਸ਼ਬਦ ਨਹੀਂ ਕਿਹਾ ਜਿਹੜਾ ਉਨਾਂ ਉੱਪਰ ਮਾਣਹਾਨੀ ਦਾ ਕੇਸ ਦਰਜ ਕੀਤਾ ਜਾ ਸਕਦਾ ਹੋਵੇ । ਮੁਕਦਮਾ ਉਸ ਆਦਮੀ ਤੋਂ ਕਰਵਾਇਆ ਗਿਆ ਜਿਸ ਦਾ ਇਸ ਮਾਮਲੇ ਨਾ ਕੋਈ ਸਬੰਧ ਨਹੀਂ ਹੈ। ਮੈਨੂੰ ਇਹ ਲਗ ਰਿਹਾ ਹੈ ਕਿ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਦੀ ਲੋਕ ਪ੍ਰੀਆਤਾ ਤੋਂ ਡਰ ਚੁੱਕੇ ਨੇ। ਓਨਾਂ ਕਿਹਾ ਕਿ ਬੀਜੇਪੀ ਵੱਲੋਂ ਰਾਹੁਲ ਗਾਂਧੀ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕਰੋੜਾ ਰੁਪਏ ਖਰਚ ਕਰ ਇਨ੍ਹਾਂ ਲੋਕਾਂ ਨੇ ਰਾਹੁਲ ਗਾਂਧੀ ਨੂੰ ਪੱਪੂ ਬਣਾਉਣ ਦਾ ਕੰਮ ਕੀਤਾ ਹੈ।  ਰਾਹੁਲ ਗਾਂਧੀ ਨੂੰ ਦੁਨੀਆ ਦੀ ਸਭ ਤੋਂ ਵੱਡੇ ਵਿਦਿਆ ਦੇ ਅਦਾਰੇ ਨੇ ਡਿਗਰੀ ਦਿੱਤੀ ਹੈ, ਤੁਸੀ ਅੱਜ ਤੱਕ ਜਾੱਲੀ ਡਿਗਰੀ ਚੁੱਕੀ ਬੈਠੇ ਹੋ। 

ਜੇਕਰ ਬੀਜੇਪੀ ਇਹ ਸੋਚਦੀ ਹੈ ਕਿ ਰਾਹੁਲ ਗਾਂਧੀ ਨੂੰ ਦਬਾ ਕੇ ਅਸੀਂ ਪੂਰੀ ਜਿੰਦਗੀ ਸੱਤਾ ਵਿੱਚ ਰਹਿ ਸਕਦੇ ਹਾਂ ਤਾਂ ਇਹ ਸੋਚ ਨਾ ਰੱਖੇ, ਕਿਉਕਿ ਸਾਰਿਆਂ ਖੇਤਰੀ ਪਾਰਟੀਆਂ ਬੀਜੇਪੀ ਨੂੰ 2024 ਦੀ ਚੋਣਾਂ ਵਿੱਚ ਸੱਤਾ ਤੋਂ ਬਾਹਰ ਕਰਨ ਲਈ ਅੱਜ ਇਕ ਹਨ । ਗਾਂਧੀ ਪਰਿਵਾਰ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਕਾਂਗਰਸ ਨੇ ਦੇਸ਼ ਨੂੰ ਤਿਨ ਗਾਂਧੀ ਦਿੱਤੇ ਹਨ ਅਤੇ ਭਾਜਪਾ ਨੇ ਦੇਸ਼ ਨੂੰ ਤਿੰਨ ਮੋਦੀ ਦਿੱਤੇ ਹਨ, ਜਿੰਨਾ ਨੇ ਲੋਕਾਂ ਨਾਲ ਧੱਕਾ ਕੀਤਾ ਹੈ। ਉਨਾਂ ਕਿਹਾ ਕਿ ਅੱਜ ਰਾਹੁਲ ਗਾਂਧੀ ਦੇ ਵਿਦੇਸ਼ ਵਿੱਚ ਦਿੱਤੇ ਬਿਆਨਾਂ ਨੂੰ ਲੇ ਕੇ ਚਰਚਾ ਹੈ। ਇਹ ਦਸਣ ਕਿ ਉਨ੍ਹਾਂ ਵਿਦੇਸ਼ ਵਿਚ ਇਹ ਨਹੀਂ ਕਿਹਾ ਕਿ ਮੇਰਾ ਦੇਸ਼ ਬਿਮਾਰ ਹੈ ਊਨਾਂ ਬਹੁਤ ਜਗਾ ਦੇ ਦੇਸ਼ ਪ੍ਰਤੀ ਗਲਤ ਬਿਆਨ ਦਿੱਤੇ ਹਨ ।