Hoshiarpur: Soya Cafe ਚ ਸਿਹਤ ਵਿਭਾਗ ਦੀ ਰੇਡ, ਦੇਖੋ ਵੀਡੀਓ 

Hoshiarpur: Soya Cafe ਚ ਸਿਹਤ ਵਿਭਾਗ ਦੀ ਰੇਡ, ਦੇਖੋ ਵੀਡੀਓ 

ਰਸੋਈ ਚ ਕੋਕਰੇਚ ਤੇ ਮਰੀਆ ਮੱਖੀਆ ਦੀ ਭਰਮਾਰ ਦੇਖ DHO ਦਾ ਚੜਿਆ ਪਾਰਾ

ਹੁਸ਼ਿਆਰਪੁਰ: ਜਿਲਾਂ ਸਿਹਤ ਅਫਸਰ ਡਾ. ਲਖਵੀਰ ਸਿੰਘ ਅਤੇ ਫੂਡ ਸੇਫਟੀ ਅਫਸਰ ਮੁਨੀਸ਼ ਕੁਮਾਰ ਫੂਡ ਸੇਫਟੀ ਟੀਮ ਵੱਲੋ ਸ਼ਹਿਰ ਦੀਆ ਵੱਖ-ਵੱਖ ਮਿਠਾਈਆ ਦੀਆ ਦੁਕਾਨਾ ਅਤੇ ਰੈਸਟੋਰੈਂਟਾਂ ਤੋ 14 ਸੈਪਲ ਭਰੇ ਗਏ। ਜਦੋ ਸਿਹਤ ਵਿਭਾਗ ਦੀ ਟੀਮ ਸ਼ਾਸਤਰੀ ਮਾਰਕੀਟ soya cafe ਦੀ ਰਸੋਈ ਵਿਚ ਪੁਜੇ ਤਾ ਇਹਨੀ ਜਿਆਦਾ ਗੰਦਗੀ ਦੇਖ ਕੇ ਸਿਹਤ ਅਫ਼ਸਰ ਹੈਰਾਨ ਹੋ ਗਏ। ਕੈਫੇ ਦੀ ਰਸੋਈ ਚ ਸਾਰੇ ਫ਼ੂਡ ਨੰਗੇ ਪਏ ਸਨ। ਅਤੇ ਕੋਕਰੇਚ ਤੇ ਮਰੀਆ ਹੋਈਆ ਮੱਖੀਆ ਦੀ ਭਰਮਾਰ ਸੀ। ਸਿਹਤ ਵਿਭਾਗ ਵੱਲੋ ਸੋਯਾ ਚਾਪ ਤੇ ਪਨੀਰ ਦੇ ਦੋ ਸੈਮਪਲ ਲਏ ਗਏ। ਡੀ ਐਚ ਓ ਵਲੋਂ ਰੈਸਟੋਰੈਟ ਮਾਲਿਕ ਨੂੰ ਤਾੜਨਾ ਕੀਤੀ ਕਿ ਜੇਕਰ ਸਾਫ ਸਫਾਈ ਦਾ ਧਿਆਨ ਨਹੀ ਕੀਤਾ ਗਿਆ, ਤਾ ਵੱਡੇ ਪੱਧਰ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਫਿਰ ਵੀ ਇਹ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਦੇ ਰਹੇ ਤਾ ਅਗਲੇ ਹਫਤੇ ਇਹ ਰੈਸਟੋਰੈਂਟ ਸੀਲ ਕਰ ਦਿੱਤੇ ਜਾਣਗੇ। 

ਇਸ ਮੋਕੇ ਉਹਨਾਂ ਦੱਸਿਆ ਕਿ ਸ਼ਹਿਰ ਦੀਆ ਵੱਖ ਵੱਖ ਰੈਸਟੋਰੈਟ ਤੇ ਹਲਵਾਈ ਦੀਆ ਦੁਕਾਨਾ ਤੋ 14 ਸੈਪਲ ਲਏ ਗਏ ਹਨ ਜਿਨਾ ਵਿੱਚ 6 ਸੈਪਲ ਬਨਸਪਤੀ, 1 ਚਾਵਲ, 1 ਮੋਠ ਦਾਲ, 1 ਰੋਗੀ ਦੀ ਦਾਲ, 1 ਮਸਰ ਦਾਲ, 1 ਮੂੰਗੀ ਦੀ ਦਾਲ, 1 ਰੋਗੀ, 1 ਪਨੀਰ, 1 ਚਾਪ, ਸੈਪਲ ਲੈ ਕੇ ਲੈਬ ਨੂੰ ਭੇਜ ਦਿੱਤੇ ਗਏ ਹਨ। ਟੀਮ ਨੇ ਫੂਡ ਵਿਕਰੇਤਾ ਉਪਰੇਟਰਾਂ ਨੂੰ ਫੂਡ ਸੇਫਟੀ ਐਡ ਸਟੈਡਰਡ ਐਕਟ ਤਹਿਤ ਦੁਕਾਨਦਾਰਾ ਦੇ ਫੂਡ ਲਾਈਸੈਂਸ ਵੀ ਚੈੱਕ ਕੀਤੇ ਗਏ, ਅਤੇ ਕਈ ਦੁਕਾਨਦਾਰਾਂ ਦੇ ਲਾਇਸੈਂਸਾਂ ਦੀ ਤਰੀਖ ਲੰਘ ਚੂਕੀ ਸੀ। ਉਹਨਾਂ ਐਫ. ਬੀ. ਉ. ਨੂੰ ਆਦੇਸ਼ ਦਿੱਤੇ ਕਿ ਇਹ ਲਾਇਸੈਂਸ  ਬਹੁਤ ਜਰੂਰੀ ਹਨ,  ਵਿਭਾਗ ਵੱਲੋ ਜੁਰਾਮਨਾ ਵੀ ਕੀਤਾ ਜਾਵੇਗਾ ਜਾ ਦੁਕਾਨ ਨੂੰ ਸੀਲ ਵੀ ਕੀਤਾ ਜਾ ਸਕਦਾ ਹੈ।