ਮੇਲੇ ਪਿਆਰ ਭਾਈਚਾਰਾ ਵਧਾਉਂਦੇ ਹਨ: ਰਣਜੀਤ ਸਿੰਘ ਖੋਜੇਵਾਲ

ਮੇਲੇ ਪਿਆਰ ਭਾਈਚਾਰਾ ਵਧਾਉਂਦੇ ਹਨ: ਰਣਜੀਤ ਸਿੰਘ ਖੋਜੇਵਾਲ

ਬਾਬਾ ਜੀਆ ਉਦ ਦੀਨ ਸਰਕਾਰ ਦਰਬਾਰ ਪੀਰ ਚੌਧਰੀ ਦੇ ਮੇਲੇ ਵਿੱਚ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਲਿਆ ਅਸ਼ੀਰਵਾਦ

ਕਪੂਰਥਲਾ/ਚੰਦਰ ਸ਼ੇਖਰ ਕਾਲਿਆਂ: ਮੇਲਾ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਸਦਭਾਵਨਾ ਵਧਾ ਕੇ ਸਾਡੇ ਰਵਾਇਤੀ ਸੱਭਿਆਚਾਰ ਨੂੰ ਕਾਇਮ ਰੱਖਦੇ ਹਨ।ਇਹ ਗੱਲ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ ਨੇ ਸ਼ਹਿਰ ਦੇ ਬਾਬਾ ਜੀਆ ਉਦ ਦੀਨ ਸਰਕਾਰ ਦਰਬਾਰ ਪੀਰ ਚੌਧਰੀ ਦੇ  ਸਾਲਾਨਾ ਮੇਲਾ ਤੇ ਮੱਥਾਂ ਟੇਕਦੇ ਹੋਏ ਕਹੀ। ਵੀਰਵਾਰ ਨੂੰ ਬਾਬਾ ਜੀਆ ਉਦ ਦੀਨ ਸਰਕਾਰ ਦਰਬਾਰ ਪੀਰ ਚੌਧਰੀ ਦਾ ਸਲਾਨਾਂ ਮੇਲਾ ਸਮੂਹ ਸੰਗਤਾਂ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ।

ਮੇਲੇ ਵਿਚ ਸੰਗਤਾਂ ਨੇ ਬਾਬਾ ਜੀ ਦੀ ਸਮਾਧ ਤੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਇਸ ਮੌਕੇ ਖੋਜੇਵਾਲ ਨੇ ਬਾਬਾ ਜੀ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ। ਖੋਜੇਵਾਲ ਨੇ ਕਿਹਾ ਕਿ ਮੇਲੇ ਸਾਡੇ ਰਵਾਇਤੀ ਸੱਭਿਆਚਾਰ ਦੀ ਪਛਾਣ ਹਨ। ਅਜਿਹੇ ਸਮਾਗਮਾਂ ਨਾਲ ਆਪਸੀ ਭਾਈਚਾਰਾ ਵਧਦਾ ਹੈ। ਵਿਸ਼ਵਾਸ ਅਤੇ ਸ਼ਰਧਾ ਵਧਦੀ ਹੈ। ਪਿਆਰ ਨਾਲ ਮਿਲ ਕੇ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਹ ਸਭ ਸਾਡੀਆਂ ਸ਼ਕਤੀਆਂ ਹਨ। ਇਸ ਲਈ ਸਾਨੂੰ ਸ਼ਹਿਰ ਵਿਚ ਇਸ ਤਰਾਂ ਦੇ ਹੋਣ ਵਾਲੇ ਪ੍ਰੋਗਰਾਮਾਂ ਵਿਚ ਵੱਧਚੜ ਕੇ ਹਿੱਸਾ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਮਾਜਿਕ ਸਦਭਾਵਨਾ ਬਣਾਈ ਰੱਖਣ ਵਿੱਚ ਮੇਲੇ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੱਕ ਦੂਜੇ ਦਾ ਸਤਿਕਾਰ, ਸਾਰੇ ਧਰਮਾਂ ਪ੍ਰਤੀ ਆਦਰ ਸਨਮਾਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੀਰ ਚੌਧਰੀ ਮੇਲਾ ਆਪਸੀ ਭਾਈਚਾਰਕ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ। ਖੋਜੇਵਾਲ ਨੇ ਦੱਸਿਆ ਕਿ ਜੋ ਸ਼ਰਧਾਲੂ ਸੱਚੇ ਮਨ ਨਾਲ ਬਾਬਾ ਜੀ ਦੇ ਦਰਬਾਰ ਵਿਚ ਜੋ ਸ਼ਰਧਾਲੂ ਸੱਚੇ ਮਨ ਨਾਲ ਮਨੰਤ ਮੰਗਦਾ ਹੈ, ਬਾਬਾ ਜੀ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਮੌਕੇ ਸਤੀਸ਼ ਕੁਮਾਰ ਨਾਹਰ ਧਰਮਪਾਲ ਮੋਚ, ਵਰਿੰਦਰ ਸਿੰਘ, ਸੁਖਦੇਵ ਸਿੰਘ, ਬਾਬਾ ਰਾਜ ਸਿੰਘ, ਗੁਰਪ੍ਰੀਤ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਸਨ।