ਗੁਰਦੁਆਰਾ ਸਾਹਿਬ ਬਾਵਿਆ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀ ਨੇਤਾ ਧਰਮ ਦੀ ਆੜ ਵਿੱਚ ਖੇਡ ਰਹੇ ਹਨ ਗੰਦੀ ਸਿਆਸਤ: ਗੁਰਪਾਲ ਇੰਡੀਅਨ

ਗੁਰਦੁਆਰਾ ਸਾਹਿਬ ਬਾਵਿਆ ਨੂੰ ਲੈ ਕੇ ਕਾਂਗਰਸੀ ਅਤੇ ਅਕਾਲੀ ਨੇਤਾ ਧਰਮ ਦੀ ਆੜ ਵਿੱਚ ਖੇਡ ਰਹੇ ਹਨ ਗੰਦੀ ਸਿਆਸਤ: ਗੁਰਪਾਲ ਇੰਡੀਅਨ

ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਆਪ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਗੁਰਦੁਆਰਾ ਸਾਹਿਬ ਬਾਵਿਆਂ ਦੇ ਮੁੱਦੇ ਨੂੰ ਲੈ ਕੇ ਅੱਜ ਬਿਆਨ ਦਿੱਤਾ ਕਿ ਉਹ ਕਿਸੇ ਵੀ ਧਾਰਮਿਕ ਸੰਸਥਾਵਾਂ ਦੇ ਵਿੱਚ ਦਖ਼ਲ ਅੰਦਾਜ਼ੀ ਨਹੀਂ ਦਿੰਦੇ ਹਨ ਉਨ੍ਹਾਂ ਕਿਹਾ ਕਿ  ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਵਿਚ ਹਰ ਇਕ ਧਰਮ ਦੇ ਲੋਕ ਸ਼ਰਧਾ ਪੂਰਵਕ ਜਾ ਸਕਦੇ ਹਨ ਜੋ ਕਿ ਕਿਸੇ ਵੀ ਧਰਮ ਵੱਲੋਂ ਨਹੀਂ ਰੋਕਿਆ ਜਾਂਦਾ ਗੁਰਦੁਆਰਾ ਸਾਹਿਬ ਬਾਵਿਆਂ ਦੇ ਸਵਾਲ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਮਹਾਰਾਜਾ ਕਪੂਰਥਲਾ ਨੇ ਆਪਣੀ ਰਿਆਸਤ ਹੁੰਦੇ ਹੋਏ ਬਾਵਿਆਂ ਅੰਸ ਬੰਸ ਨੂੰ ਇਹ ਗੁਰੂ ਘਰ ਦੀ ਜਗ੍ਹਾ ਦਿੱਤੀ ਸੀ ਅਤੇ ਬਾਵਾ ਬਰਾਦਰੀ ਨੇ ਹੀ ਇਸ ਗੁਰੂ ਘਰ ਦੀਆਂ ਇਮਾਰਤਾਂ ਬਣਵਾਈਆਂ ਹਨ ਉਸ ਸਮੇਂ ਤੋਂ ਹੀ ਇਸ ਦਾ ਨਾਮ ਗੁਰਦੁਆਰਾ ਸਾਹਿਬ ਬਾਵਿਆਂ ਰੱਖਿਆ ਹੋਇਆ ਹੈ ਉਨ੍ਹਾਂ ਦੇ ਪਿਤਾ ਜੀ ਅਤੇ ਪਰਿਵਾਰ ਕਰੀਬ 35 ਸਾਲ ਤੋਂ ਗੁਰਦੁਆਰਾ ਸਾਹਿਬ ਬਾਵਿਆਂ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ.

ਇੰਡੀਅਨ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਕੁਝ ਕੁ ਰਾਜਨੀਤਕ ਲੋਕ ਜੋ ਕਾਂਗਰਸ ਅਤੇ ਅਕਾਲੀ ਦਲ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਦੀ ਪਾਰਟੀ ਪੰਜਾਬ ਵਿਚ ਖਤਮ ਹੋਣ ਦੇ ਕਿਨਾਰੇ ਤੇ ਹੈ ਅਤੇ ਆਮ ਆਦਮੀ ਪਾਰਟੀ ਦੀ ਚੜ੍ਹਤ ਨੂੰ ਦੇਖਦੇ ਹੋਏ ਉਹ ਗੁਰਪਾਲ ਸਿੰਘ ਇੰਡੀਅਨ ਦਾ ਨਾਮ ਇਸ ਧਾਰਮਿਕ ਮੁੱਦੇ ਵਿਚ ਲੈ ਕੇ ਸਿਆਸੀ ਰੋਟੀਆਂ ਸੇਕ ਰਹੇ ਹਨ ਬੀਤੇ ਦਿਨੀਂ ਜੋ ਕਾਂਗਰਸੀ ਅਤੇ ਅਕਾਲੀਆਂ ਵੱਲੋਂ ਮਾਰਚ ਕੱਢਿਆ ਗਿਆ ਉਹ ਇਸ ਦਾ ਜ਼ਿੰਦਾ ਜਾਗਦਾ ਸਬੂਤ ਹਨ ਸਿਆਸੀ ਲੋਕ ਧਰਮ ਦੀ ਆੜ ਵਿੱਚ ਸਿਆਸਤ ਖੇਡ ਰਹੇ ਹਨ, ਇਹ ਸਭ ਧਰਮ ਦੀ ਆੜ ਵਿੱਚ ਸਿਆਸੀ ਲੋਕ ਹਨ ਜ਼ਿਕਰਯੋਗ ਹੈ ਕਿ ਇਨ੍ਹਾਂ ਅਕਾਲੀਆਂ ਅਤੇ ਕਾਂਗਰਸੀਆਂ ਨੇ ਬੀਤੇ ਸਮੇਂ ਐਮ.ਸੀ. ਅਤੇ ਐਮ.ਐਲ.ਏ. ਦੀਆਂ ਇਲੈਕਸ਼ਨਾਂ ਵੀ ਲੜੀਆਂ ਹਨ, ਜੋ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ਗੁਰਪਾਲ ਸਿੰਘ ਇੰਡੀਅਨ ਨੇ ਇਹ ਵੀ ਕਿਹਾ ਕਿ ਇਹੀ ਅਕਾਲੀ ਅਤੇ ਕਾਂਗਰਸੀ ਨੇਤਾ ਸਿੱਧੂ ਮੂਸੇਵਾਲਾ ਕਤਲ ਤੋਂ ਪਹਿਲਾਂ ਉਹਨੂੰ ਗੈਂਗਸਟਰ ਅਤੇ ਗੁੰਡਾ ਬਦਮਾਸ਼ ਆਖਦੇ ਰਹੇ ਹਨ ਅਤੇ ਉਸ ਦੇ ਕਤਲ ਤੋਂ ਬਾਅਦ ਸਿਆਸੀ ਰੋਟੀਆਂ ਸੇਕਣ ਲਈ ਉਸ ਨੂੰ ਚੰਗਾ ਦੱਸ ਕੇ ਆਮ ਆਦਮੀ ਪਾਰਟੀ ਨੂੰ ਭੰਡਦੇ ਰਹੇ। ਵਿਧਾਨਸਭਾ 2022 ਦੀ ਵੱਡੀ ਜਿੱਤ ਤੋਂ ਬਾਅਦ ਇਹ ਪੁਰਾਣੀਆਂ ਰਵਾਇਤੀ ਪਾਰਟੀਆਂ ਬੁਖਲਾ ਗਈਆਂ ਹਨ ਜਿਸ ਦੇ ਸਿੱਟੇ ਵਜੋਂ ਇਹ ਧਾਰਮਿਕ ਮੁੱਦਿਆਂ ਨੂੰ ਉਛਾਲ ਕੇ ਉਸ ਨਾਲ ਸਿਆਸੀ ਰੋਟੀਆਂ ਸੇਕ ਰਹੇ ਹਨ।