AP Dhillon ਨੇ Juno Awards 'ਚ ਪਰਫ਼ਾਰ੍ਮ ਕਰ ਰਚਿਆ ਇਤਿਹਾਸ

AP Dhillon ਨੇ Juno ਅਵਾਰ੍ਡ੍ਸ 'ਚ ਪਰਫ਼ਾਰ੍ਮ ਕਰ ਰਚਿਆ ਇਤਿਹਾਸ 

AP Dhillon Performs at Juno Awards: ਹਾਲ ਦੇ ਵਿਚ ਹੋਏ Juno Awards 'ਚ ਪਹਿਲੀ ਵਾਰ ਪੰਜਾਬੀ-ਕੈਨੇਡੀਅਨ ਸਿੰਗਰ ਤੇ ਰੈਪਰ ਏਪੀ ਢਿੱਲੋਂ ਨੇ ਪਰਫ਼ਾਰ੍ਮ ਕਰ ਇਤਿਹਾਸ ਰਚਿਆ ਹੈ। ਭਾਰਤ ਵਿਚ ਪਹਿਲਾਂ ਹੀ ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤਕ ਏਪੀ ਦੇ ਕਈਂ ਫੈਨਸ ਹਨ। ਹੁਣ ਵਿਸ਼ਵ ਪ੍ਰਸਿੱਧ ਸੇਲਿਬ੍ਰਿਟੀ ਐਵਰਿਲ ਲੈਵਿਗਨੇ ਨੇ 'ਗਲੋਬਲ ਫੈਨਡਮ ' ਦੇ ਤੌਰ 'ਤੇ ਏਪੀ ਨੂੰ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਦਾ ਸੱਦਾ ਭੇਜਿਆ ਸੀ ਜਿਸ ਤੋਂ ਬਾਅਦ ਉਹ ਇਸ ਸਮਾਰੋਹ ਦਾ ਹਿੱਸਾ ਬਣਨ ਐਡਮੰਟਨ ਕਨਵੈਨਸ਼ਨ ਸੈਂਟਰ ਪੁੱਜੇ. ਢਿੱਲੋਂ ਦੇ Desires, Summer High, Excuses ਵਰਗੇ ਗੀਤਾਂ ਨੂੰ ਹਰ ਪਾਰਟੀ ਵਿਚ ਲੋਕ ਖੂਬ ਪਸੰਦ ਕਰਦੇ ਨੇ। ਜੂਨੋਂ ਅਵਾਰ੍ਡ੍ਸ ਵਿਚ ਏਪੀ ਨੇ ਪ੍ਰਫਾਰਮੈਂਸ ਦੀ ਸ਼ੁਰੂਆਤ ਆਪਣੇ ਗੀਤ ‘Summer High’ ਨਾਲ ਕੀਤੀ ਜਿਸ ਦੌਰਾਨ ਸਮਾਰੋਹ 'ਚ ਮੌਜੂਦ ਸਾਰੇ ਪੰਜਾਬੀ ਗੀਤ ਤੇ ਝੂਮਦੇ ਤੇ ਤਾੜੀਆਂ ਮਾਰਦੇ ਨਜ਼ਰ ਆਏ।