Encounter News
Encounter News
Friday, February 26, 2021 Search Search YouTube Menu

ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਨਵੇਂ ਦਫਤਰ ਦਾ ਕੀਤਾ ਉਦਘਾਟਨ

ਅੰਮ੍ਰਿਤਸਰ (ਮਨਜੀਤ ਸਿੰਘ ਸ਼ੇਰਗਿਲ)। ਹਲਕਾ ਦੱਖਣੀ ਦੇ ਵਾਰਡ ਨੰਬਰ 62 ਢੋਲੀ ਮੁਹੱਲਾ ਅੰਦਰੂਨ ਸੁਲਤਾਨਵਿੰਡ ਗੇਟ ਵਿਖੇ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਬਾਊ ਸ਼ਾਮ ਲਾਲ ਜੀ ਜ਼ੋਨ ਇੰਚਾਰਜ਼ ਅਤੇ ਬਿੱਲਾ ਆਰੇ ਵਾਲਾ ਵਾਰਡ ਨੰਬਰ 62 ਦੇ ਇੰਚਾਰਜ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਦੱਸਿਆ ਕਿ ਇਸ ਵਾਰਡ ਵਿੱਚ ਰਹਿੰਦੇ ਲੋਕਾਂ ਨੂੰ ਕੰਮ ਕਰਵਾਉਣ ਲਈ ਐਮ ਐਲ ਏ ਦਫ਼ਤਰ ਵਿਖੇ ਆਉਣਾ ਪੈਂਦਾ ਸੀ।

ਜਿਸ ਦੌਰਾਨ ਪਬਲਿਕ ਦੀ ਸਹੂਲਤ ਲਈ ਵਾਰਡ ਨੰਬਰ 62 ਵਿੱਚ ਕਾਂਗਰਸ ਪਾਰਟੀ ਦਾ ਦਫਤਰ ਖੋਲ੍ਹਿਆ ਗਿਆ ਹੈ। ਇਸ ਮੌਕੇ ਬਾਊ ਸ਼ਾਮ ਲਾਲ ਅਤੇ ਬਿੱਲਾ ਆਰੇ ਵਾਲੇ ਵਲੋਂ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ, ਸੰਜੀਵ ਅਰੋੜਾ, ਰਵਿੰਦਰਪਾਲ ਸਿੰਘ ਰਾਜੂ ਓ ਐਸ ਡੀ ਹਲਕਾ ਵਿਧਾਇਕ, ਕਾਕਾ ਚੋਪੜਾ, ਜਰਨੈਲ ਸਿੰਘ ਸਲੂਜਾ, ਹਰਮਨ ਬਾਠ, ਨਵੀ ਜੋੜਾ ਯੂਥ ਆਗੂ, ਸ਼ੈਰੀ ਤੇ ਹੈਰੀ ਆਰੇ ਵਾਲੇ, ਸੋਨੂੰ ਸੋਹਲ, ਅਜੈ ਭਾਟੀਆ, ਹੈਰੀ ਹੋਟਲ ਵਾਲੇ, ਰਾਜਨ, ਸ਼ਿਵਾ ਅਰੋੜਾ, ਸਨੀ ਸ਼ਰਮਾ, ਪ੍ਰਿੰਸ ਮਲਹੋਤਰਾ, ਜੱਸ ਕੱਪੜੇ ਵਾਲਾ, ਲੱਕੀ ਹੋਟਲ ਵਾਲਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।