Encounter News
Encounter News
Friday, February 26, 2021 Search Search YouTube Menu

1 ਕਿਲੋ 80 ਗ੍ਰਾਮ ਚਰਸ ਸਮੇਤ 1 ਗਿਰਫਤਾਰ…

ਅੰਮ੍ਰਿਤਸਰ (ਮਨਜੀਤ ਸਿੰਘ ਸ਼ੇਰਗਿਲ)। ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਦੀਆਂ ਹਦਾਇਤਾਂ ਤੇ ਸ਼ਹਿਰ ਵਿੱਚ ਸਮਾਜ ਵਿਰੋਧੀ ਅਨਸਰਾ ਤੇ ਨਸ਼ਿਆ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਡੀ.ਸੀ.ਪੀ ਜਾਂਚ ਸ: ਮੁਖਵਿੰਦਰ ਸਿੰਘ ਭੁੱਲਰ, ਏ.ਡੀ.ਸੀ.ਪੀ ਸ: ਯੁਵਰਾਜ ਸਿੰਘ ਤੇ ਏ.ਸੀ.ਪੀ ਸ: ਹਰਮਿੰਦਰ ਸਿੰਘ ਸੰਧੂ ਦੇ ਨਿਰਦੇਸ਼ਾ ਦੇ ਕਾਰਵਾਈ ਕਰਦਿਆ ਸੀ.ਆਈ.ਏ ਸਟਾਫ ਨੂੰ ਉਸ ਸਮੇ ਵੱਡੀ ਸਫਲਤਾ ਹੱਥ ਲੱਗੀ ਜਦ ਇਕ ਸੂਚਨਾ ਦੇ ਅਧਾਰ ‘ਤੇ ਇਕ ਅਮਿਤ ਕੁਮਾਰ ਉਰਫ ਮਿੰਟੂ ਨਾਮੀ ਵਿਆਕਤੀ ਨੂੰ ਕਾਬੂ ਕਰਕੇ ਉਸ ਪਾਸੋ ਇਕ ਕਿਲੋ 80 ਗਰਾਮ ਚਰਸ ਬ੍ਰਾਮਦ ਕੀਤੀ ਗਈ।

ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਪਵਨ ਕੁਮਾਰ ਨੇ ਜੋੜਾ ਫਾਟਕ ਨਜਦੀਕ ਲਗਾਏ ਨਾਕੇ ਦੌਰਾਨ ਜਦ ਸੂਚਨਾ ਦੇ ਅਧਾਰ ‘ਤੇ ਉਕਤ ਵਿਆਕਤੀ ਨੂੰ ਕਾਬੂ ਕਰਕੇ ਜਦ ਇਸ ਦੀ ਸੂਚਨਾ ਉਨਾਂ ਨੂੰ ਦਿੱਤੀ ਤਾਂ ਉਨਾ ਵਲੋ ਮੌਕੇ ਤੇ ਭੇਜੇ ਗਏ ਐਸ.ਆਈ ਰੇਸ਼ਮ ਸਿੰਘ ਢਿਲੋ ਨੇ ਜਦ ਉਸ ਵਿਆਕਤੀ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ ਇਕ ਕਿਲੋ 80 ਗ੍ਰਾਮ ਚਰਸ ਬ੍ਰਾਮਦ ਕਰਕੇ ਉਸ ਵਿਰੁੱਧ ਕੇਸ ਦਰਜ ਕਰਨ ਉੋਪਰੰਤ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਰਿਮਾਂਡ ਹਾਸਿਲ ਕੀਤਾ ਹੈ। ਜਿਸ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।